Play, read, listen and learn with the full length audio.
ੴ
ਸ੍ਰੀ ਵਾਹਿਗੁਰੂ ਜੀ ਕੀ ਫ਼ਤਹ ॥
ਪਾਤਿਸਾਹੀ੧੦॥ ਕਬਯੋ ਬਾਚ ਬੇਨਤੀ ॥ ਚੌਪਈ ॥
Ik▫Oaʼnkār
Sri Waheguru Ji Ki Fateh.
Patshahi Dasvi. || Kabiyobaach Bentee. ||Chaupe-ee. ||
ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿੱਤ ਕੀ ਇੱਛਾ ॥
ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੍ਰਤਿਪਾਰਾ ॥੧॥
ਹਮਰੇ ਦੁਸ਼ਟ ਸਭੈ ਤੁਮ ਘਾਵਹੁ ॥ ਆਪੁ ਹਾਥ ਦੈ ਮੋਹਿ ਬਚਾਵਹੁ ॥
ਸੁਖੀ ਬਸੈ ਮੋਰੋ ਪਰਿਵਾਰਾ ॥ ਸੇਵਕ ਸਿੱਖਯ ਸਭੈ ਕਰਤਾਰਾ ॥੨॥
Hamree karo haath dai rachhaa. || Pooran hoé chit kee ichhaa. ||
Tav charnan man rehai hamaaraa. || Apnaa jaan karo prat(i)paaraa. ||1||
Hamré dustt sabhai tum ghaavho. || Aap haath dai mohé bachaavho. ||
Sukhee basai moro parvaaraa. || Sevak sikh sabhai kartaaraa. ||2||
ਮੋ ਰੱਛਾ ਨਿਜੁ ਕਰ ਦੈ ਕਰਿਯੈ ॥ ਸਭ ਬੈਰਿਨ ਕੌ ਆਜ ਸੰਘਰਿਯੈ ॥
ਪੂਰਨ ਹੋਇ ਹਮਾਰੀ ਆਸਾ ॥ ਤੋਰਿ ਭਜਨ ਕੀ ਰਹੈ ਪਿਯਾਸਾ ॥੩॥
ਤੁਮਹਿ ਛਾਡਿ ਕੋਈ ਅਵਰ ਨ ਧਯਾਊਂ ॥ ਜੋ ਬਰ ਚਹੋਂ ਸੁ ਤੁਮਤੇ ਪਾਊਂ ॥
ਸੇਵਕ ਸਿੱਖਯ ਹਮਾਰੇ ਤਾਰਿਯਹਿ ॥ ਚੁਨ ਚੁਨ ਸ਼ੱਤ੍ਰੁ ਹਮਾਰੇ ਮਾਰਿਯਹਿ ॥੪॥
Mo rachhaa nij kar dai kariyai. || Sabh bairan ko aaj sanghariyai. ||
Pooran hoé hamaari aasaa. || Tor bhajan kee rahai piaasaa. ||3||
Tumhé chhaad koee avar naa dhiyaaoo(n). || Jo bar chon so tum té paaoo(n). ||
Sevak sikh hamarai taareeahé. || Chun chun satr hamaaré maareeahé. ||4||
ਆਪੁ ਹਾਥ ਦੈ ਮੁਝੈ ਉਬਰਿਯੈ ॥ ਮਰਨ ਕਾਲ ਤ੍ਰਾਸ ਨਿਵਰਿਯੈ ॥
ਹੂਜੋ ਸਦਾ ਹਮਾਰੇ ਪੱਛਾ ॥ ਸ੍ਰੀ ਅਸਿਧੁਜ ਜੂ ਕਰਿਯਹੁ ਰੱਛਾ ॥੫॥
ਰਾਖਿ ਲੇਹੁ ਮੁਹਿ ਰਾਖਨਹਾਰੇ ॥ ਸਾਹਿਬ ਸੰਤ ਸਹਾਇ ਪਿਯਾਰੇ ॥
ਦੀਨਬੰਧੁ ਦੁਸ਼ਟਨ ਕੇ ਹੰਤਾ ॥ ਤੁਮਹੋ ਪੁਰੀ ਚਤੁਰਦਸ ਕੰਤਾ ॥੬॥
Aap haath dai mujhai ubariyai. || Maran kaal ka traas nivariyai. ||
Hoojo sadaa hamaaré pachhaa. || Sri asdhuj joo kariyho rachhaa. ||5||
Raakh laiho muhé raakhanharai. || Saahib sant sahaaé piyaaré. ||
Deen bandhu dusttan ké hantaa. || Tumho puree chatur das kantaa. ||6||
ਕਾਲ ਪਾਇ ਬ੍ਰਹਮਾ ਬਪੁ ਧਰਾ ॥ ਕਾਲ ਪਾਇ ਸ਼ਿਵਜੂ ਅਵਤਰਾ ॥
ਕਾਲ ਪਾਇ ਕਰਿ ਬਿਸ਼ਨ ਪ੍ਰਕਾਸ਼ਾ ॥ ਸਕਲ ਕਾਲ ਕਾ ਕੀਯਾ ਤਮਾਸ਼ਾ ॥੭॥
ਜਵਨ ਕਾਲ ਜੋਗੀ ਸ਼ਿਵ ਕੀਯੋ ॥ ਬੇਦ ਰਾਜ ਬ੍ਰਹਮਾ ਜੂ ਥੀਯੋ ॥
ਜਵਨ ਕਾਲ ਸਭ ਲੋਕ ਸਵਾਰਾ ॥ ਨਮਸ਼ਕਾਰ ਹੈ ਤਾਹਿ ਹਮਾਰਾ ॥੮॥
Kaal paaé brahmaa bap dharaa. || Kaal paaé shivjoo avtaraa. ||
Kaal paaé kar bisan prakaasaa. || Sakal kaal kaa keeaa tamaasaa. ||7||
Javan kaal jogee siv kee'o. || Bedraaj brahmaa joo thee'o. ||
Javan kaal sabh lok savaaraa. || Namaskaar hai taahé hamaaraa. ||8||
ਜਵਨ ਕਾਲ ਸਭ ਜਗਤ ਬਨਾਯੋ ॥ ਦੇਵ ਦੈਤ ਜੱਛਨ ਉਪਜਾਯੋ ॥
ਆਦਿ ਅੰਤਿ ਏਕੈ ਅਵਤਾਰਾ ॥ ਸੋਈ ਗੁਰੂ ਸਮਝਿਯਹੁ ਹਮਾਰਾ ॥੯॥
ਨਮਸ਼ਕਾਰ ਤਿਸ ਹੀ ਕੋ ਹਮਾਰੀ ॥ ਸਕਲ ਪ੍ਰਜਾ ਜਿਨ ਆਪ ਸਵਾਰੀ ॥
ਸਿਵਕਨ ਕੋ ਸਵਗੁਨ ਸੁਖ ਦੀਯੋ ॥ ਸ਼ੱਤ੍ਰੁਨ ਕੋ ਪਲ ਮੋ ਬਧ ਕੀਯੋ ॥੧੦॥
Javan kaal sabh jagat banaio. || Dev dait jachhan upjaayo. ||
Aad ant eikai avtaaraa. || Soee guru samjhiyaho hamara. ||9||
Namaskaar tis hee ko hamaaree. || Sakal prijaa jin aap savaaree. ||
Sivkan ko sivgun sukh dee'o. || Satran ko pal mo badh kee'o. ||10||
ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ ॥
ਚੀਟੀ ਤੇ ਕੁੰਚਰ ਅਸਥੂਲਾ ॥ ਸਭ ਪਰ ਕ੍ਰਿਪਾ ਦ੍ਰਿਸ਼ਟਿ ਕਰਿ ਫੂਲਾ ॥੧੧॥
ਸੰਤਨ ਦੁਖ ਪਾਏ ਤੇ ਦੁਖੀ ॥ ਸੁਖ ਪਾਏ ਸਾਧਨ ਕੇ ਸੁਖੀ ॥
ਏਕ ਏਕ ਕੀ ਪੀਰ ਪਛਾਨੈ ॥ ਘਟ ਘਟ ਕੇ ਪਟ ਪਟ ਕੀ ਜਾਨੈ ॥੧੨॥
Ghatt ghatt ké antar kee jaanat. || Bhale bure kee peer pachanat. ||
Cheetee té kunchar asthoolaa. || Sabh par kripaa dristt kar phoola. ||11||
Santan dukh paae té dukhee. || Sukh paae saadhan ké sukhee. ||
Eik eik kee peer pachanai. || Ghatt ghatt ké patt patt kee janai. ||12||
ਜਬ ਉਦਕਰਖ ਕਰਾ ਕਰਤਾਰਾ ॥ ਪ੍ਰਜਾ ਧਰਤ ਤਬ ਦੇਹ ਅਪਾਰਾ ॥
ਜਬ ਆਕਰਖ ਕਰਤ ਹੋ ਕਬਹੂੰ ॥ ਤੁਮ ਮੈ ਮਿਲਤ ਦੇਹ ਧਰ ਸਭਹੂੰ ॥੧੩॥
ਜੇਤੇ ਬਦਨ ਸ੍ਰਿਸ਼ਟਿ ਸਭ ਧਾਰੈ ॥ ਆਪੁ ਆਪੁਨੀ ਬੂਝਿ ਉਚਾਰੈ ॥
ਤੁਮ ਸਭ ਹੀ ਤੇ ਰਹਤ ਨਿਰਾਲਮ ॥ ਜਾਨਤ ਬੇਦ ਭੇਦ ਅਰੁ ਆਲਮ ॥੧੪॥
Jab udkarakh karaa kartaaraa. || Prijaa dharat tab deh apaaraa. ||
Jab aakarkh karat ho kab'hoo(n). || Tum mai milat deh dhar sabh'hoo(n). ||13||
Jaitai badan sristt sabh dhaarai. || Aap aapnee boojh uchaarai. ||
Tum sabh'hee té rehat niraalam. || Jaanat baid bhed ar aalam. ||14||
ਨਿਰੰਕਾਰ ਨ੍ਰਿਬਿਕਾਰ ਨ੍ਰਿਲੰਭ ॥ ਆਦਿ ਅਨੀਲ ਅਨਾਦਿ ਅਸੰਭ ॥
ਤਾਕਾ ਮੂੜ੍ਹ ਉਚਾਰਤ ਭੇਦਾ ॥ ਜਾਕੋ ਭੇਵ ਨ ਪਾਵਤ ਬੇਦਾ ॥੧੫॥
ਤਾਕੌ ਕਰਿ ਪਾਹਨ ਅਨੁਮਾਨਤ ॥ ਮਹਾਂ ਮੂੜ੍ਹ ਕਛੁ ਭੇਦ ਨ ਜਾਨਤ ॥
ਮਹਾਂਦੇਵ ਕੌ ਕਹਤ ਸਦਾ ਸ਼ਿਵ ॥ ਨਿਰੰਕਾਰ ਕਾ ਚੀਨਤ ਨਹਿ ਭਿਵ ॥੧੬॥
Nirankar nribekaar nirlambh. || Aad aneel anaad asambh. ||
Taa kaa moorr uchaarat bhidaa. || Jaa kau bhev naa paavat bedaa. ||15||
Taa kau kar paahan anumaanat. || Mahaa moorr kachh bhed naa jaanat. ||
Mahaadev ko kehat sadaa siv. || Nirankaar kaa cheenat nehe bhiv. ||16||
ਆਪੁ ਆਪੁਨੀ ਬੁਧਿ ਹੈ ਜੇਤੀ ॥ ਬਰਨਤ ਭਿੰਨ ਭਿੰਨ ਤੁਹਿ ਤੇਤੀ ॥
ਤੁਮਰਾ ਲਖਾ ਨ ਜਾਇ ਪਸਾਰਾ ॥ ਕਿਹ ਬਿਧਿ ਸਜਾ ਪ੍ਰਥਮ ਸੰਸਾਰਾ ॥੧੭॥
ਏਕੈ ਰੂਪ ਅਨੂਪ ਸਰੂਪਾ ॥ ਰੰਕ ਭਯੋ ਰਾਵ ਕਹੀਂ ਭੂਪਾ ॥
ਅੰਡਜ ਜੇਰਜ ਸੇਤਜ ਕੀਨੀ ॥ ਉਤਭੁਜ ਖਾਨਿ ਬਹੁਰਿ ਰਚਿ ਦੀਨੀ ॥੧੮॥
Aap aapnee budh hai jetee. || Barnat bhinn bhinn tuhé tetee. ||
Tumraa lakhaa naa jaaé pasaaraa. || Keh bidh sajaa pratham sansaaraa. ||17||
Eikai roop anoop saroopaa. || Runk bhayo raav kehee bhoopaa. ||
Andaj jeraj setaj keenee. || Ut bhuj khaan bahor rach deenee. ||18||
ਕਹੂੰ ਫੂਲਿ ਰਾਜਾ ਹ੍ਵੈ ਬੈਠਾ ॥ ਕਹੂੰ ਸਿਮਟਿ ਭਯੋ ਸ਼ੰਕਰ ਇਕੈਠਾ ॥
ਸਿਗਰੀ ਸ੍ਰਿਸ਼ਟਿ ਦਿਖਾਇ ਅਚੰਭਵ ॥ ਆਦਿ ਜੁਗਾਦਿ ਸਰੂਪ ਸੁਯੰਭਵ ॥੧੯॥
ਅਬ ਰੱਛਾ ਮੇਰੀ ਤੁਮ ਕਰੋ ॥ ਸਿੱਖਯ ਉਬਾਰਿ ਅਸਿੱਖਯ ਸੱਘਰੋ ॥
ਦੁਸ਼ਟ ਜਿਤੇ ਉਠਵਤ ਉਤਪਾਤਾ ॥ ਸਕਲ ਮਲੇਛ ਕਰੋ ਰਣ ਘਾਤਾ ॥੨੦॥
Kahoo(n) phool raajaa havai baitaa. || Kahoo(n) simmatt bheyo sankar ehkaitaa. ||
Sagree sristt dikaaé achambhav. || Aad jugaad saroop suyambhav. ||19||
Ab rachhaa meree tum karo. || Sikh ubaar asikh sangharo. ||
Dustt jite utvat utpaataa. || Sakal malechh karo rann ghaataa. ||20||
ਜੇ ਅਸਿਧੁਜ ਤਵ ਸ਼ਰਨੀ ਪਰੇ ॥ ਤਿਨ ਕੇ ਦੁਸ਼ਟ ਦੁਖਿਤ ਹ੍ਵੈ ਮਰੇ ॥
ਪੁਰਖ ਜਵਨ ਪਗੁ ਪਰੇ ਤਿਹਾਰੇ ॥ ਤਿਨ ਕੇ ਤੁਮ ਸੰਕਟ ਸਭ ਟਾਰੇ ॥੨੧॥
ਜੋ ਕਲਿ ਕੌ ਇਕ ਬਾਰ ਧਿਐਹੈ ॥ ਤਾ ਕੇ ਕਾਲ ਨਿਕਟਿ ਨਹਿ ਐਹੈ ॥
ਰੱਛਾ ਹੋਇ ਤਾਹਿ ਸਭ ਕਾਲਾ ॥ ਦੁਸ਼ਟ ਅਰਿਸ਼ਟ ਟਰੇ ਤਤਕਾਲਾ ॥੨੨॥
Jé asdhuj tav sarnee paré. || Tin ké dushtt dukhit havai maré. ||
Purakh javan pug paré tihaaré. || Tin ké tum sankatt sabh taaré. ||21||
Jo kal ko eik baar dhiyai hai. || Taa ké kaal nikatt nehé aihai. ||
Rachhaa hoé taahé sabh kaalaa. || Dustt aristt taré(n) tatkaalaa. ||22||
ਕ੍ਰਿਪਾ ਦ੍ਰਿਸ਼ਾਟਿ ਤਨ ਜਾਹਿ ਨਿਹਰਿਹੋ ॥ ਤਾਕੇ ਤਾਪ ਤਨਕ ਮਹਿ ਹਰਿਹੋ ॥
ਰਿੱਧਿ ਸਿੱਧਿ ਘਰ ਮੋਂ ਸਭ ਹੋਈ ॥ ਦੁਸ਼ਟ ਛਾਹ ਛ੍ਵੈ ਸਕੈ ਨ ਕੋਈ ॥੨੩॥
ਏਕ ਬਾਰ ਜਿਨ ਤੁਮੈਂ ਸੰਭਾਰਾ ॥ਕਾਲ ਫਾਸ ਤੇ ਤਾਹਿ ਉਬਾਰਾ ॥
ਜਿਨ ਨਰ ਨਾਮ ਤਿਹਾਰੋ ਕਹਾ ॥ ਦਾਰਿਦ ਦੁਸ਼ਟ ਦੋਖ ਤੇ ਰਹਾ ॥੨੪॥
Kripaa dristt tan jaahé nihariho. || Taa ké taap tanak mo hareho. ||
Ridh sidh ghar mo sabh hoee. || Dushtt chhaah chhavai sakai naa koee. ||23||
Eik baar jin tumai sambhaaraa. || Kaal phaas té taahé ubaaraaa. ||
Jin nar naam tihaaro kahaa. || Daarid dustt dok té rahaa. ||24||
ਖੜਗ ਕੇਤ ਮੈਂ ਸ਼ਰਨਿ ਤਿਹਾਰੀ ॥ ਆਪ ਹਾਥ ਦੈ ਲੇਹੁ ਉਬਾਰੀ ॥
ਸਰਬ ਠੌਰ ਮੋ ਹੋਹੁ ਸਹਾਈ ॥ ਦੁਸ਼ਟ ਦੋਖ ਤੇ ਲੇਹੁ ਬਚਾਈ ॥੨੫॥
ਕ੍ਰਿਪਾ ਕਰੀ ਹਮ ਪਰ ਜਗਮਾਤਾ ॥ ਗ੍ਰੰਥ ਕਰਾ ਪੂਰਨ ਸੁਭ ਰਾਤਾ ॥
ਕਿਲਬਿਖ ਸਕਲ ਦੇਹ ਕੋ ਹਰਤਾ ॥ ਦੁਸ਼ਟ ਦੋਖਿਯਨ ਕੋ ਛੈ ਕਰਤਾ ॥੨੬॥
Kharag kait mai sarann tihaaree. || Aap haath dai leho ubaaree. ||
Sarab thor mo hoho sahaaee. || Dustt dokh té leho bachaaee. ||25||
Kripaa karee ham per jag mata. || Granth karaa puran subh raataa. ||
Kilbikh sagal deh ko hartaa. || Dustt dokhiyan ko chhai kartaa. ||26||
ਸ੍ਰੀ ਅਸਿਧੁਜ ਜਬ ਭਏ ਦਯਾਲਾ ॥ ਪੂਰਨ ਕਰਾ ਗ੍ਰੰਥ ਤਤਕਾਲਾ ॥
ਮਨ ਬਾਂਛਤ ਫਲ ਪਾਵੈ ਸੋਈ ॥ ਦੂਖ ਨ ਤਿਸੈ ਬਿਆਪਤ ਕੋਈ ॥੨੭॥
Sri asdhuj jab bhae dayiaalaa. || Pooran karaa granth tatkaalaa. ||
Man baa(n)chhat phal paavai soee. || Dookh na tisai biaapat koee. ||27||
ਅੜਿੱਲ ॥
ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ ॥ ਸੁਨੈ ਮੂੜ੍ਹ ਚਿਤ ਲਾਇ ਚਤੁਰਤਾ ਆਵਈ ॥
ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ ॥ ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ ॥੨੮॥
Arril. ||
Sunai gung jo yaahe so rasnaa paavaee. || Sunai moorr chit laaé chaturtaa aavaee. ||
Dukh darad bhau nikatt naa tin nar ké rahai. || Ho jo yaakee eik baar chaupe-ee ko kahé. ||28||
ਚੌਪਈ ॥
ਸੰਬਤ ਸੱਤ੍ਰਹ ਸਹਸ ਭਣਿੱਜੈ ॥ ਅਰਧ ਸਹਸ ਫੁਨਿ ਤੀਨਿ ਕਹਿੱਜੈ ॥
ਭਾਦ੍ਰਵ ਸੁਦੀ ਅਸ਼ਟਮੀ ਰਵਿ ਵਾਰਾ ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ ॥੨੯॥
Chaupai. ||
Sambat satrh sahis bhenije. || Ardh sahis phun teen kaheje. ||
Bhadrrav sudee ashtmee ravivaraa. || Teer sat-drav granth sudaahraa. ||29||
ਸ੍ਵੈਯਾ ॥
ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ॥
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ ॥
ਸਿੰਮ੍ਰਿਤਿ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਨਯੋ ॥
ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਯੋ ਸਭ ਤੋਹਿ ਬਖਾਨਯੋ ॥੧॥
Savaiyaa. ||
Paa(n)e gahe jab té tumré tab té ko'oo aa(n)kh taré nehee aanyo. ||
Ram Rahim Puran Quran anak kahai mat eek na maneyo. ||
Simrat shaastr badh sabh bohu bhedh kahai ham eik na janyo. ||
Sri asipaan kripaa tumree kar(i), mai na kahyo sabh tohé bakhaanyo. ||1||
ਦੋਹਰਾ ॥
ਸਗਲ ਦੁਆਰ ਕਉ ਛਾਡਿ ਕੈ ਗਹਯੋ ਤੁਹਾਰੋ ਦੁਆਰ ॥
ਬਾਂਹਿ ਗਹੇ ਕੀ ਲਾਜ ਅਸਿ ਗੋਬਿੰਦ ਦਾਸ ਤੁਹਾਰ ॥
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥
Dohraa. ||
Sagal duaar kau chhaad kai gahe'o tuhaaro duaar. ||
Baa(n)he gahe kee laaj as Gobind daas tuhaar. ||
Waheguru Ji Ka Khalsa || Waheguru Ji Ki Fateh ||
Discover Sikhs
Gurmat Gyan (Knowledge)
Larivaar
Other Gurbani Contributors
MORE
Gallery
Sikh News
ABOUT